ਉੱਘੇ ਅਦਾਕਾਰ ਦਿਲੀਪ ਕੁਮਾਰ ਨੂੰ ਛਾਤੀ ਦੀ ਲਾਗ ਕਰਕੇ ਅੱਜ ਸਥਾਨਕ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ 95 ਸਾਲਾ ਅਦਾਕਾਰ ਨੂੰ ਇਥੇ ਕਿੰਨੇ ਸਮੇਂ ਲਈ ਰਹਿਣਾ ਪਏਗਾ, ਇਸ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਂਜ ਡਾਕਟਰਾਂ ਨੇ ਕਿਹਾ ਕਿ ਅਦਾਕਾਰ ਦੀ ਸਿਹਤ ਨੂੰ ਲੈ ਕੇ ਘਬਰਾਉਣ ਵਾਲੀ ਕੋਈ ਗੱਲ ਨਹੀਂ। ਇਸ ਮੌਕੇ ਹਸਪਤਾਲ ਵਿੱਚ ਮੌਜੂਦ ਅਦਾਕਾਰ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ, ‘ਅਸੀਂ ਹਸਪਤਾਲ ਵਿੱਚ ਨਿਯਮਤ ਚੈਕਅੱਪ ਲਈ ਆਏ ਹਾਂ। ਜਿੰਨੀ ਦੇਰ ਤਕ ਡਾਕਟਰਾਂ ਵੱਲੋਂ ਟੈਸਟ ਕੀਤੇ ਜਾਣਗੇ, ਉਹ ਇਥੇ ਹੀ ਰਹਿਣਗੇ।’
Entertainment ਅਦਾਕਾਰ ਦਿਲੀਪ ਕੁਮਾਰ ਹਸਪਤਾਲ ਦਾਖ਼ਲ